ਹਾਈਵਲੀ (Hively) ਵਿਖੇ ਤੁਹਾਡਾ ਸੁਆਗਤ ਹੈ!

ਹਾਈਵਲੀ (Hively) ਇੱਕ 501c3 ਗੈਰ-ਲਾਭਕਾਰੀ ਸੰਗਠਨ ਹੈ। 1976 ਤੋਂ, ਹਾਈਵਲੀ (Hively) ਨੇ ਅਲਾਮੀਡਾ (Alameda) ਕਾਉਂਟੀ ਵਿਖੇ ਹਜ਼ਾਰਾਂ ਪਰਿਵਾਰਾਂ ਨੂੰ ਬੱਚੇ ਦੀ ਦੇਖਭਾਲ ਲਈ ਸਹਾਇਤਾ, ਦਿਮਾਗੀ ਸਿਹਤ ਸੇਵਾਵਾਂ ਅਤੇ ਪਰਿਵਾਰਾਂ ਦਾ ਸਮਰਥਨ ਕਰਨ ਲਈ ਵਾਧੂ ਸਰੋਤ ਉਪਲਬਧ ਕਰਵਾਏ ਹਨ।

Hively ਪਰਿਵਾਰਾਂ ਅਤੇ ਭਾਈਚਾਰਿਆਂ ਦੇ ਨਾਲ ਭਾਵਪੂਰਨ ਸੰਬੰਧ ਬਣਾਉਂਦਾ ਹੈ ਅਤੇ ਯਕੀਨੀ ਬਣਾਉਂਦਾ ਹੈ ਕਿ Alameda ਕਾਉਂਟੀ ਦੇ ਹਰੇਕ ਬੱਚੇ ਨੂੰ ਵਿਕਾਸ ਵਾਸਤੇ ਜ਼ਰੂਰੀ ਸੋਮੇ ਪ੍ਰਾਪਤ ਹੋਣ।

ਅਸੀਂ ਅਲਾਮੀਡਾ (Alameda) ਕਾਉਂਟੀ ਅਤੇ ਗ੍ਰੇਟਰ ਸੈਨ ਫਰਾਂਸਿਸਕੋ ਏਰੀਆ (San Francisco Area) ਵਿਖੇ ਵੰਨ-ਸੁਵੰਨੇ ਸੱਭਿਆਚਾਰਾਂ ਅਤੇ ਭਾਸ਼ਾਵਾਂ ਦਾ ਪ੍ਰਚਾਰ ਕਰਦੇ ਹਾਂ। Hively ਦੇ 55% ਤੋਂ ਜ਼ਿਆਦਾ ਕਰਮਚਾਰੀ ਦੂਜੀ ਭਾਸ਼ਾ ਬੋਲਦੇ ਹਨ, ਜਿਸ ਵਿੱਚ ਸ਼ਾਮਲ ਹਨ: ਅਰਬੀ, ਕੈਂਟੋਨੀਜ, ਫਾਰਸੀ, ਹਿੰਦੀ, ਕੋਰੀਆਈ, ਮੈਂਡਾਰਿਨ, ਪੰਜਾਬੀ, ਸਪੈਨਿਸ਼, ਟੈਗਾਲੋਗ, ਵਿਅਤਨਾਮੀ ਅਤੇ ਹੋਰ ਬਹੁਤ ਸਾਰੀਆਂ ਦੂਜੀਆਂ ਭਾਸ਼ਾਵਾਂ।

ਜੇਕਰ ਤੁਸੀਂ ਸਾਡੀ ਵੈੱਬਸਾਈਟ ਦੇ ਹੋਰ ਪੇਜਾਂ ‘ਤੇ ਜਾਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਆਪਣੀ ਪਸੰਦ ਦੇ ਔਨਲਾਈਨ ਅਨੁਵਾਦ ਟੂਲ ਦੀ ਵਰਤੋਂ ਕਰਨ ਵਾਸਤੇ ਪ੍ਰੋਤਸਾਹਿਤ ਕਰਦੇ ਹਾਂ।

ਸਾਡੀ ਵਚਨਬੱਧਤਾ

Hively ਵਿਖੇ, ਅਸੀਂ ਪਰਿਵਾਰਾਂ ਨੂੰ ਸਹਿਯੋਗ ਦੇਣ ਅਤੇ ਉਹਨਾਂ ਦੀ ਤਰੱਕੀ ਵਿੱਚ ਸਹਾਇਤਾ ਕਰਨ ਵਾਸਤੇ ਵਚਨਬੱਧ ਹਾਂ।

ਅਸੀਂ ਆਪਣੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸੇਵਾਵਾਂ ਪ੍ਰਦਾਨ ਕਰਦੇ ਹਾਂ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਸਥਾਨਕ ਪ੍ਰਦਾਤਿਆਂ ਨਾਲ ਸਾਂਝੇਦਾਰੀ ਰਾਹੀਂ ਉੱਚ ਗੁਣਵੱਤਾ ਵਾਲੇ ਬੱਚੇ ਦੀ ਦੇਖਭਾਲ ਲਈ ਵਿਕਲਪ 
  • ਪਰਿਵਾਰਾਂ ਵਾਸਤੇ ਜ਼ਰੂਰੀ ਸਰੋਤ ਅਤੇ ਕੁੱਝ ਮਹੱਤਵਪੂਰਨ ਸਿੱਖਣ ਦੇ ਮੌਕੇ
  • ਮਜ਼ਬੂਤ, ਸਿਹਤਵੰਦ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਦਿਮਾਗੀ ਸਿਹਤ ਸਹਾਇਤਾ

ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਬੱਚੇ ਅਤੇ ਮਾਤਾ-ਪਿਤਾ ਨੂੰ ਉੱਚ ਰੌਸ਼ਨ ਭਵਿੱਖ ਪ੍ਰਾਪਤ ਹੋਵੇ।

ਸਾਡੇ ਪ੍ਰੋਗਰਾਮ ਅਤੇ ਸੇਵਾਵਾਂ

ਅਸੀਂ ਆਪਣੇ ਭਾਈਚਾਰੇ ਨੂੰ ਨਵੀਨ, ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਯਕੀਨੀ ਕਰਦੇ ਹਾਂ ਕਿ ਸਾਰੇ ਪ੍ਰੋਗਰਾਮ ਬੱਚੇ ਅਤੇ ਪਰਿਵਾਰਾਂ ਦੀ ਭਲਾਈ ਵਿੱਚ ਯੋਗਦਾਨ ਦੇਣ। ਸਾਡਾ ਕੰਮ ਮਾਇਨੇ ਰੱਖਦਾ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਪਰਿਵਾਰਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।

ਸਾਡੀਆਂ ਕੁੱਝ ਪੇਸ਼ਕਸ਼ਾਂ ਇਸ ਤਰ੍ਹਾਂ ਹਨ:

Hively Alameda ਕਾਉਂਟੀ ਦੀ ਵੰਨ-ਸੁਵੰਨਤਾ ਦਾ ਪ੍ਰਚਾਰ ਕਰਦਾ ਹੈ ਅਤੇ ਉਸ ਨੂੰ ਅਪਣਾਉਂਦਾ ਹੈ। ਸਾਨੂੰ ਖੁਸ਼ੀ ਹੈ ਕਿ ਤੁਸੀਂ ਇੱਥੇ ਮੌਜੂਦ ਹੋ ਅਤੇ ਜੇਕਰ ਸਾਡੀਆਂ ਸੇਵਾਵਾਂ ਤੁਹਾਡੇ ਪਰਿਵਾਰ ਦਾ ਸਮਰਥਨ ਕਰ ਸਕਦੀਆਂ ਹਨ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋਂਗੇ।

Alameda ਕਾਉਂਟੀ ਵਿਖੇ Hively ਦੇ ਸਥਾਨ ਅਤੇ ਸੇਵਾਵਾਂ:

Hively ਦਫ਼ਤਰ

Pleasanton

7901 Stoneridge Drive, Suite 150
Pleasanton, CA 94588
925-417-8733

Oakland

111 Myrtle Street, Suite 102
Oakland, CA 94607
510-568-0306

Fremont

39155 Liberty Street, Suite D400
Fremont, CA 94538
510-775-4439

San Leandro

2208 San Leandro Boulevard
San Leandro, CA 94577
510-483-6715

Livermore

164 N. L Street
Livermore, CA 94550
925-417-8733

Hively ਦਿਮਾਗੀ ਸਿਹਤ ਸੰਬੰਧੀ ਸੇਵਾਵਾਂ

Pleasanton

7901 Stoneridge Drive, Suite 150
Pleasanton, CA 94588
925-417-8733

Oakland

111 Myrtle Street, Suite 102
Oakland, CA 94607
510-568-0306

San Leandro

39155 Liberty Street, Suite D400
Fremont, CA 94538
510-483-6715 

Hively ਪਰਿਵਾਰਕ ਸਰੋਤ ਕੇਂਦਰ

Tri-Valley ਪਰਿਵਾਰਕ ਸਰੋਤ ਕੇਂਦਰ

7901 Stoneridge Drive, Suite 150
Pleasanton, CA 94588
ਸਮਾਂ: ਸੋਮਵਾਰ-ਸ਼ੁੱਕਰਵਾਰ, ਸਵੇਰੇ 9 ਵਜੇ – ਸ਼ਾਮ 5 ਬਜੇ

Oakland ਪਰਿਵਾਰਕ ਸਰੋਤ ਕੇਂਦਰ

111 Myrtle Street, Suite 102
Oakland, CA 94607
ਸਮਾਂ: ਸੋਮਵਾਰ-ਸ਼ੁੱਕਰਵਾਰ, ਸਵੇਰੇ 9 ਵਜੇ – ਸ਼ਾਮ 5 ਵਜੇ

ਛੋਟੇ ਪਰਿਵਾਰਕ ਸਰੋਤ ਕੇਂਦਰ

39155 Liberty Street, Suite D400
Fremont, CA 94538
ਸਮਾਂ: ਸੋਮਵਾਰ – ਸ਼ੁੱਕਰਵਾਰ, ਸਵੇਰੇ 10 ਵਜੇ – ਸ਼ਾਮ 4 ਵਜੇ

Copyright © 2025 Hively. All Rights Reserved | Privacy Policy